ਪੰਜਾਬ ਸਕੂਲ ਸਿੱਖਿਆ ਬੋਰਡ
ਪ੍ਰੈਸ ਨੋਟ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਜਾਰੀ ਬਾਰਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਹੋਲਾ ਮਹੱਲਾ ਦੇ ਸਮਾਗਮ ਕਰਕੇ ਤਬਦੀਲੀ ਕਰਦੇ ਹੋਏ ਮਿਤੀ 6.3.2023(ਸੋਮਵਾਰ) ਨੂੰ ਹੋਣ ਵਾਲਾ ਪੇਪਰ (ਵਾਤਾਵਰਣ ਸਿੱਖਿਆ ਕੋਡ 139) ਹੁਣ ਮਿਤੀ 21.4.2023 (ਸ਼ੁੱਕਰਵਾਰ) ਨੂੰ ਨਿਰਧਾਰਤ ਸਮੇਂ ਅਨੁਸਾਰ ਹੋਵੇਗਾ। ਸਕੂਲ ਮੁੱਖੀ, ਕੇਂਦਰ ਸੁਪਰਡੰਟ ਅਤੇ ਬਾਕੀ ਸਬੰਧਤ ਇਸ ਅਨੁਸਾਰ ਬਦਲਵਾਂ ਪ੍ਰਬੰਧ ਕਰਨ ਅਤੇ ਸਬੰਧਤ ਪ੍ਰੀਖਿਆਰਥੀਆਂ ਨੂੰ ਸੂਚਿਤ ਕਰਨਾ ਵੀ ਯਕੀਨੀ ਬਣਾਇਆ ਜਾਵੇ। ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੋਂ ਉਪਲਬਧ ਹੈ।